Friday, July 6, 2018

ਸਲਾਮ ਆ ਇਸ ਪਿੰਡ ਨੂੰ ਜਿਸ ਨੇ ਆਪਣੇ ਪਿੰਡ ਦੇ 26 ਮੁੰਡਿਆਂ ਨੂੰ ਚਿੱਟੇ ਦੀ ਲਤ ਤੋਂ ਬਚਾਇਆ (ਵੱਧ ਤੋਂ ਵੱਧ ਸ਼ੇਅਰ ਕਰੋ)

ਹਰ ਖ਼ਬਰ ਕਰ ਦਿਓ ਦੱਬ ਕੇ ਸ਼ੇਅਰ


ਸਲਾਮ ਆ ਇਸ ਪਿੰਡ ਨੂੰ ਜਿਸ ਨੇ ਆਪਣੇ ਪਿੰਡ ਦੇ 26 ਮੁੰਡਿਆਂ ਨੂੰ ਚਿੱਟੇ ਦੀ ਲਤ ਤੋਂ ਬਚਾਇਆ (ਵੱਧ ਤੋਂ ਵੱਧ ਸ਼ੇਅਰ ਕਰੋ)
ਕਰੋ ਸ਼ੇਅਰ ਸਲਾਮ ਆ ਇਸ ਪਿੰਡ ਨੂੰ ਜਿਸ ਨੇ ਆਪਣੇ ਪਿੰਡ ਦੇ 26 ਮੁੰਡਿਆਂ ਨੂੰ ਚਿੱਟੇ ਦੀ ਲਤ ਤੋਂ ਬਚਾਇਆ (ਵੱਧ ਤੋਂ ਵੱਧ ਸ਼ੇਅਰ ਕਰੋ) ਵੀਡੀਓ ਮੇਰੇ ਖਿਆਲ ਨਾਲ ਮਾਝੇ ਦੇ ਕਿਸੇ ਪਿੰਡ (ਸ਼ਾਇਦ ਧੂੰਦਾ) ਦੀ ਆ। ਪਰ ਆਹ ਤਰੀਕਾ ਸ਼ਾਨਦਾਰ ਹੈ। ਨਸ਼ੇੜੀਆਂ ਨੂੰ ਕੁੱਟ-ਮਾਰ ਕਰਨ ਦੀ ਥਾਂ ਹੌਂਸਲਾ ਦਿਓ, ਨਸ਼ੇੜੀ ਮਨੋਂ ਟੁੱਟਿਆ ਹੁੰਦਾ ਹੈ ਉਹਨੂੰ ਹਮਦਰਦੀ ਦੀ ਦਵਾ ਬਹੁਤ ਜਲਦੀ ਜੋੜ ਦਿੰਦੀ ਹੈ।

ਨਸ਼ਾ ਛੱਡਣਾ- ਧੱਕੇ ਦੀ ਖੀਰ ਨਹੀਂ ਖੁਸ਼ੀ ਦਾ ਲੱਡੂ ਹੈ ,ਆਓ ! ਪਿਆਰਿਓ ਆਪ ਈ ਵਗਾਹ ਮਾਰੋ ਪੁੜੀਆਂ , ਸਾਨੂੰ ਲੋੜ ਈ ਨਾ ਪਵੇ ਕਿਸੇ ਦੀ ਮਿੰਨਤ ਕਰਨ ਦੀ !!!!!ਕਈ ਬੰਦੇ ਨਸ਼ਾ ਕਰਨ ਵਾਲ਼ਿਆਂ ਨੂੰ ਕੁੱਟ-ਕੁੱਟ ਕੇ ਈ ਵੀਡੀੳ ਬਣਾ ਕੇ ਪਾਈ ਜਾਂਦੇ ਆ,ਇੱਦਾਂ ਕੀ ਹੋਜੂ ? ਜਿਹੜਾ ਟੀਕੇ ਲਾਉਣ ਦਾ ਨਸ਼ਾ ਕਰਦਾ ਉਹ ਤਾਂ ਵਚਾਰਾ ਪਹਿਲਾਂ ਈ ਮਾੜੀ ਕਿਸਮਤ ਦਾ ਕੁੱਟਿਆ ਹੁੰਦਾ 

ਉਹ ਵੀ ਆਪਣੇ ਵਾਂਗੂ ਬੰਦੇ ਈ ਆ ਮਾੜੀ ਕਿਸਮਤ ਕਿਸੇ ਤਰਾਂ ਲਪੇਟੇ ‘ਚ ਆ ਗਏ ਮਾਰੂ ਸਿੰਥੈਟਕ ਨਸ਼ਿਆਂ ਦੇ,ਇਹ ਕਿੱਥੇ ਦੀ ਬਹਾਦਰੀ ਆ ਕਿ ਇੱਕ ਨਸ਼ਈ ਨੂੰ ਛਿੱਤਰ ਮਾਰਕੇ ਵੀਡੀਉ ਬਣਾ ਕੇ ਟੌਹਰ ਬਣਾਈ ਜਾਣੀ। ਜਿਹੜਾ ਟੀਕਾ ਲਾਉਂਦਾ ਫੜ ਵੀ ਹੁੰਦਾ ਕਿਤੇ ਉਹਦੇ ਘਰਦਿਆਂ ਨੂੰ ਸੂਚਿਤ ਕਰਕੇ ਉਹਨੂੰ ਨਸ਼ਾ ਛੁਡਾਉ ਕੇਂਦਰ ਛੱਡਕੇ ਆਉ ਲਗਾਤਾਰ ਇਲਾਜ ਤੇ ਕੌਸਲਿੰਗ ਨਾਲ਼ ਠੀਕ ਹੋ ਸਕਦਾ,ਜਦੋਂ ਕੋਈ ਕਿਸੇ ਢੇਰ ਤੇ,ਕਿਸੇ ਸੁੰਨਮਸਾਨ ਥਾਂ ਤੇ ਕੋਈ  

ਨੌਜਵਾਨ ਟੀਕਾ ਲਾਉਂਦਾ ਹੋਇਆ  ਸੂਈ ਨਾੜ ਵਿੱਚ ਫਸੀ ਹੋਈ ਤੇ ਮਰਿਆ ਲੱਭਦਾ ਤਾਂ ਫੇਰ ਦਰਦ ਬੜਾ ਉੱਠਦਾ ਅਖੇ ਮਾਪਿਆ ਦਾ ਗੱਭਰੂ ਪੁੱਤ ਮਰ ਗਿਆ,ਦਿਲ ਪਸੀਜ ਗਿਆ ਦੇਖਕੇ,ਰੋਣਾ ਨਿਕਲਣ ਆਇਆ,ਧਾਹ ਨਿਕਲਣ ਵਾਲੀ ਹੋ ਗਈ ਦੇਖਕੇ,ਗੱਚ ਭਰ ਆਇਆ…ਯੇ ਵੋਹ ਬਲਾ ਬਲਾ…ਜਦੋਂ ਕਿਤੇ ਜੀਂਦਾ ਜਾਗਦਾ ਮਿਲ ਜਾਂਦਾ ਟੀਕਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਫੇਰ ਉਹਨੂੰ ਕੁੱਟਣ ਲੱਗ ਜਾਂਦੇ ਆ ਵੀਡੀਉ ਬੜੀ ਛੇਤੀ ਬਣਾਉਂਦੇ ਆ,ਜੇ ਬਣਨਾ ਤਾਂ ਸੱਚੇ ਪੰਜਾਬ ਚਿੰਤਕ ਬਣੋ, ਸੱਚੇ ਮਾਨਵ ਚਿੰਤਕ ਬਣੋ, 
ਅਟੈਂਸ਼ਨ ਸੀਕਰ ਨਾ ਬਣੋ ਕਿਸੇ ਮਜਬੂਰ ਨੂੰ ਕੁੱਟਦੇ ਹੋਇਆਂ ਦੇ ਵੀਡੀਉ ਨਾਲ਼ ਮਸ਼ਹੂਰ ਹੋ ਕੇ ਹੌਲੀਵੁੱਡ ਫਿਲਮਾਂ ਚ ਕੰਮ ਨੀ ਮਿਲਣ ਲੱਗ ਜਾਣਾ ਨਾਲ਼ੇ ਕੋਈ ਕਿਸੇ ਨੂੰ ਨੀ ਜਾਣਦਾ ਅੱਜਕੱਲ ਕੋਈ ਸ਼ਕਲਾਂ ਚੇਤੇ ਨੀ ਰੱਖਦਾ ਵਈ ਆਹ ਬੰਦਾ ਫਲਾਨੇ ਵੀਡੀਉ ਚ ਬੰਦੇ ਨੂੰ ਕੁੱਟਦਾ ਸੀ ,ਹਜਾਰਾਂ ਵੀਡੀਉ ਬਣਾਉਂਦੇ ਏ ਲੋਕ ਰੋਜ ਸਸਤੀ ਸ਼ੋਹਰਤ ਹਾਸਲ ਕਰਨ ਲਈ,ਮਸ਼ਹੂਰ ਹੋਣ ਲਈ ਹੋਰ ਵੀ ਬਥੇਰੇ ਤਰੀਕੇ ਹੁੰਦੇ ਆ, 


ਜਮੀਰ ਦੀ ਬਲੀ ਦੇ ਕੇ ਇਨਸਾਨੀਅਤ ਨੂੰ ਛਿੱਕੇ ਟੰਗਕੇ ਨਾਮ ਮਸ਼ਹੂਰ ਕਰਵਾਉਣ ਦੀਆਂ ਬੇਕਾਰ ਕੋਸ਼ਿਸ਼ਾਂ ਛੱਡਕੇ,ਮਸਲੇ ਦੇ ਅਸਲੀ ਹੱਲ ਵੱਲ ਜਾਂਦੇ ਰਾਹ ਵੱਲ ਕਦਮ ਵਧਾਉਣ ਦੀ ਲੋੜ ਹੈ।
ਹਰ ਖ਼ਬਰ ਕਰ ਦਿਓ ਦੱਬ ਕੇ ਸ਼ੇਅਰ

No comments:

Post a Comment